Wednesday, June 5, 2019
ਸ਼੍ਰੀ ਗੁਰੂ ਅਰਜਨ ਦੇਵ ਜੀ ਭਾਗ-1 (SRI GURU ARJAN DEV JI PART-1)
ਸ਼੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਹਨ। ਗੁਰੂ ਸਾਹਿਬ ਦਾ ਜਨਮ ੧੫ ਅਪ੍ਰੈਲ ੧੫੬੩ ਈਸਵੀ ਨੂੰ ਗੋਇੰਦਵਾਲ ਵਿਖੇ ਹੋਇਆ ਸੀ I ਗੁਰੂ ਸਾਹਿਬ ਦੇ ਪਿਤਾ ਜੀ ਦਾ ਨਾਂਅ ਸ਼੍ਰੀ ਗੁਰੂ ਰਾਮਦਾਸ ਜੀ ਅਤੇ ਮਾਤਾ ਜੀ ਦਾ ਨਾਂਅ ਬੀਬੀ ਭਾਨੀ ਜੀ ਸੀ I ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਪਿੰਡ ਮਉ , ਤਹਿਸੀਲ ਫਿਲੌਰ ਦੇ ਨਿਵਾਸੀ ਭਾਈ ਸ਼੍ਰੀ ਕ੍ਰਿਸ਼ਨ ਚੰਦ ਜੀ ਦੀ ਸਪੁੱਤਰੀ ਬੀਬੀ ਗੰਗਾ ਜੀ ਨਾਲ ਹੋਈ ਸੀ i ਆਪ ਜੀ ਦੇ ਸਪੁੱਤਰ ਦਾ ਨਾਂਅ ਹਰਗੋਬਿੰਦ ਜੀ ਸੀ , ਜੋ ਬਾਅਦ ਵਿੱਚ ਸਿੱਖਾਂ ਦੇ ਛੇਵੇਂ ਗੁਰੂ ਸਾਹਿਬ ਬਣੇ i ਜਦੋ ਗੁਰੂ ਰਾਮਦਾਸ ਜੀ ਨੇ ਅਰਜਨ ਦੇਵ ਜੀ ਨੂੰ ਗੁਰਗੱਦੀ ਦਾ ਉਤਰਾ ਅਧਿਕਾਰੀ ਨਿਯੁਕਤ ਕੀਤਾ, ਤਾਂ ਇਸ ਨਾਲ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਤੇ ਮਹਾਦੇਵ ਨਾਰਾਜ਼ ਹੋ ਗਏ।
੧ ਸਤੰਬਰ ੧੫੮੧ ਈਸਵੀ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਜੋਤਿ ਜੋਤ ਸਮਾ ਗਏ I ਉਹਨਾਂ ਤੋਂ ਬਾਅਦ ਅਰਜਨ ਦੇਵ ਜੀ ਗੁਰਗੱਦੀ ਤੇ ਬੈਠੇ, ਉਹਨਾਂ ਦੇ ਵੱਡੇ ਭਰਾਵਾਂ ਪ੍ਰਿਥੀ ਚੰਦ ਅਤੇ ਮਹਾਂਦੇਵ ਨੇ ਹਰ ਸੰਭਵ ਤਰੀਕੇ ਨਾਲ ਵਿਰੋਧ ਕੀਤਾ, ਪਰ ਗੁਰੂ ਜੀ ਬਿਲਕੁਲ ਸ਼ਾਂਤ ਚਿੱਤ ਰਹੇ I ਸ਼੍ਰੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਵਿਖੇ ਸਰੋਵਰ ਦੀ ਖੁਦਾਈ ਕਰਵਾ ਗਏ ਸਨ, ਉਹਨਾਂ ਨੇ ਪੰਜਵੇਂ ਪਾਤਸ਼ਾਹ ਜੀ ਨੂੰ ਸਰੋਵਰ ਨੂੰ ਪੱਕਾ ਕਰਵਾਉਣ ਅਤੇ ਸਰੋਵਰ ਦੇ ਵਿਚਕਾਰ ਸ਼੍ਰੀ ਦਰਬਾਰ ਸਾਹਿਬ ਬਣਾਉਣ ਦੀ ਜਿੰਮੇਵਾਰੀ ਸੌਪੀ ਸੀ। ਸਾਹਿਬ ਨੇ ਅੰਮ੍ਰਿਤਸਰ ਵਿਖੇ ਸਰੋਵਰ ਨੂੰ ਪੱਕਾ ਕਰਨ ਦੀ ਸੇਵਾ ਸ਼ੁਰੂ ਕਾਰਵਾਈ ਅਤੇ ਸੰਗਤਾਂ ਨੂੰ ਦਸਵੰਧ ਦੇਣ ਦੀ ਪ੍ਰੇਰਨਾ ਕੀਤੀ i ਅਮ੍ਰਿਤਸਰ ਦਾ ਸਰੋਵਰ ੧੫੮੮ ਈਸਵੀ ਵਿੱਚ ਪੂਰਨ ਰੂਪ ਨਾਲ ਤਿਆਰ ਹੋ ਗਿਆ i ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਦੇ ਵਿਚਕਾਰ ਸ਼੍ਰੀ ਦਰਬਾਰ ਸਾਹਿਬ ਦੀ ਨੀਂਹ ਸਾਈ ਮੀਆਂ ਮੀਰ ਜੀ ਪਾਸੋ ਰਖਵਾਈ i ਪ੍ਰਿਥੀ ਚੰਦ ਨੇ ਆਪਣੇ ਗਿਣੇ ਚੁਣੇ ਚੇਲਿਆ ਨਾਲ ਗੁਰੂ ਸਾਹਿਬ ਜੀ ਦਾ ਵਿਰੋਧ ਕਰਨਾ ਜਾਰੀ ਰੱਖਿਆ।
ਸ਼੍ਰੀ ਦਰਬਾਰ ਸਾਹਿਬ ਦੀ ਤਿਆਰੀ ਹੋਣ ਤੋਂ ਬਾਅਦ ਗੁਰੂ ਸਾਹਿਬ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਆਦਿ ਬੀੜ ਤਿਆਰ ਕਰਨ ਦਾ ਕੰਮ ਆਰੰਭ ਕਰਵਾਇਆ i ਉਹਨਾਂ ਤੋਂ ਪਹਿਲੇ ਗੁਰੂਆਂ ਤੇ ਭਗਤ ਦੀ ਸਾਰੀ ਬਾਣੀ ਗੁਰੂ ਸਾਹਿਬ ਕੋਲ ਮੌਜੂਦ ਸੀ ਜੋ ਉਹਨਾਂ ਨੂੰ ਚੌਥੇ ਪਾਤਸ਼ਾਹ ਨੇ ਦਿਤੀ ਸੀ i ਸ਼੍ਰੀ ਗੁਰੂ ਗਰੰਥ ਸਾਹਿਬ ਦੀ ਲਿਖਾਈ ਦੀ ਜ਼ਿਮੇਵਾਰੀ ਉਹਨਾਂ ਭਾਈ ਗੁਰਦਾਸ ਜੀ ਨੂੰ ਸੌਪੀ , ਭਾਈ ਗੁਰਦਾਸ ਜੀ ਨੇ ਅੰਮ੍ਰਿਤ ਸਰੋਵਰ ਦੇ ਕੰਢੇ ਬੈਠ ਕੇ ਬਾਣੀ ਦੀ ਲਿਖਾਈ ਦਾ ਕੰਮ ਸ਼ੁਰੂ ਕੀਤਾ i ਸ਼੍ਰੀ ਗੁਰੂ ਗਰੰਥ ਸਾਹਿਬ ਦੀ ਆਦਿ ਬੀੜ ਦਾ ਪ੍ਰਕਾਸ਼ ੧੬੦੪ ਈਸਵੀ ਵਿੱਚ ਸ਼੍ਰੀ ਦਰਬਾਰ ਸਾਹਿਬ ਵਿਖੇ ਕਰ ਦਿੱਤਾ ਗਿਆ , ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ ਗਿਆ।
ਇਸ ਤੋਂ ਅੱਗੇ ਸ਼੍ਰੀ ਗੁਰੂ ਅਰਜਨ ਦੇਵ ਜੀ ਭਾਗ-2 ਵਿੱਚ ਪੜ੍ਹੋ ਜੀ, ਭਾਗ-2 ਜਲਦੀ ਹੀ ਲਿਖਿਆ ਜਾਵੇਗਾ ਜੀ।
ਇਸ ਤੋਂ ਅੱਗੇ ਸ਼੍ਰੀ ਗੁਰੂ ਅਰਜਨ ਦੇਵ ਜੀ ਭਾਗ-2 ਵਿੱਚ ਪੜ੍ਹੋ ਜੀ, ਭਾਗ-2 ਜਲਦੀ ਹੀ ਲਿਖਿਆ ਜਾਵੇਗਾ ਜੀ।
Subscribe to:
Post Comments
(
Atom
)
No comments :
Post a Comment