ਸਿੱਖ ਧਰਮ ਦੁਨੀਆਂ ਦਾ ਮਹਾਨ ਧਰਮ ਹੈ, ਸਿੱਖ ਧਰਮ ਦੇ ਸ਼ਹੀਦਾਂ ਦੀ ਗਿਣਤੀ ਬਾਕੀ ਸਾਰੇ ਧਰਮਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ, ਸ਼ਹੀਦ ਕਿਸੇ ਵੀ ਕੌਮ ਦਾ ਵਡਮੁੱਲਾ ਖਜਾਨਾ ਹੁੰਦੇ ਹਨ I ਸਿੱਖ ਧਰਮ ਦੀ ਨੀਂਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ I ਸਿੱਖ ਧਰਮ ਅੰਧਵਿਸ਼ਵਾਸ਼, ਪਾਖੰਡ ਦਾ ਜ਼ੋਰਦਾਰ ਤਰੀਕੇ ਨਾਲ ਵਿਰੋਧ ਕਰਦਾ ਹੈ I ਸਿੱਖ ਧਰਮ ਵਿੱਚ ਜ਼ੁਲਮ ਕਰਨਾ ਅਤੇ ਜ਼ੁਲਮ ਸਹਿਣਾ ਦੋਨਾਂ ਨੂੰ ਹੀ ਬੁਰਾ ਸਮਝਿਆ ਜਾਂਦਾ ਹੈ I ਸਿੱਖ ਧਰਮ ਦੇ ਪੈਰੋਕਾਰ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ , ਅਤੇ ਮੁਸ਼ਕਿਲ ਸਮੇ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਤੋਂ ਹੀ ਸੇਧ ਲੈਂਦੇ ਹਨ I

Saturday, June 8, 2019

ਸ਼੍ਰੀ ਗੁਰੂ ਅੰਗਦ ਦੇਵ ਜੀ (SRI GURU ANGAD DEV JI)

No comments :
ਸ਼੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਹੋਏ ਹਨ। ਗੁਰੂ ਸਾਹਿਬ ਦਾ ਪਹਿਲਾਂ ਨਾਂਅ ਭਾਈ ਲਹਿਣਾ ਜੀ ਸੀ।
ਭਾਈ ਲਹਿਣਾ ਜੀ ਦਾ ਜਨਮ ਪਿੰਡ ਮੱਤੇ ਦੀ ਸਰਾਂ ਵਿਖੇ ਹੋਇਆ, ਆਪ ਜੀ ਦੇ ਪਿਤਾ ਭਾਈ ਫੇਰੂ ਜੀ ਫਿਰੋਜ਼ਪੁਰ ਦੇ ਹਾਕਮ ਪਾਸ ਕੰਮ ਕਰਦੇ ਸਨ। ਆਪ ਜੀ ਦਾ ਜਨਮ 31 ਮਾਰਚ 1504 ਈਸਵੀ ਨੂੰ ਹੋਇਆ ਸੀ।
 ਭਾਈ ਲਹਿਣਾ ਜੀ ਦਾ ਵਿਆਹ ਸੰਨ 1519 ਈਸਵੀ ਨੂੰ ਪਿੰਡ ਖਡੂਰ ਦੇ ਰਹਿਣ ਵਾਲੇ ਦੇਵੀ ਚੰਦ ਦੀ ਪੁੱਤਰੀ ਬੀਬੀ ਖੀਵੀ ਜੀ ਨਾਲ ਹੋਇਆ।
            ਭਾਈ ਲਹਿਣਾ ਜੀ ਦੇ ਪਿਤਾ ਭਾਈ ਫੇਰੂ ਜੀ ਵੈਸ਼ਨੋ ਮਾਤਾ ਦੇ ਬਹੁਤ ਵੱਡੇ ਭਗਤ ਸਨ, ਹਰ ਸਾਲ ਉਹ ਆਪਣੇ ਪਿੰਡ ਦੇ ਲੋਕਾਂ ਦਾ ਜੱਥਾ ਲੈਕੇ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾਇਆ ਕਰਦੇ ਸਨ। ਆਪਣੇ ਪਿਤਾ ਜੀ ਦੀ ਤਰ੍ਹਾਂ ਭਾਈ ਲਹਿਣਾ ਜੀ ਵੀ ਹਰ ਸਾਲ ਵੈਸ਼ਨੋ ਮਾਤਾ ਦੇ ਦਰਸ਼ਨਾਂ ਲਈ ਜਾਣ ਲੱਗੇ। ਉਹਨੀ ਦਿਨੀ ਭਾਈ ਲਹਿਣਾ ਜੀ ਨੇ ਗੁਰੂ ਘਰ ਦੇ ਇੱਕ ਸ਼ਰਧਾਲੂ ਭਾਈ ਜੋਧ ਜੀ ਪਾਸੋ ਗੁਰਬਾਣੀ ਸੁਣੀ, ਜਿਹੜੀ ਉਹਨਾਂ ਦੇ ਦਿਲ ਦਿਮਾਗ ਤੇ ਅਸਰ ਕਰ ਗਈ, ਹੁਣ ਤੱਕ ਉਹਨਾਂ ਨੇ ਮਾਤਾ ਦੀਆਂ ਭੇਟਾਂ ਹੀ ਸੁਣੀਆਂ ਅਤੇ ਗਾਈਆਂ ਸਨ। ਉਹਨਾਂ ਨੇ ਭਾਈ ਜੋਧ ਜੀ ਨੂੰ ਪੁੱਛਿਆ ਕਿ ਉਹ ਇਹ ਕਿਸ ਚੀਜ਼ ਦਾ ਗੁਣਗਾਨ ਕਰ ਰਹੇ ਹਨ, ਉਹਨਾਂ ਨੇ ਤਾਂ ਇਹ ਅੱਜ ਤੱਕ ਨਹੀਂ ਸੁਣਿਆ, ਤਾਂ ਭਾਈ ਜੋਧ ਜੀ ਨੇ ਦੱਸਿਆ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਰੱਬੀ ਬਾਣੀ ਹੈ। ਭਾਈ ਲਹਿਣਾ ਜੀ ਨੇ


No comments :

Post a Comment