Tuesday, June 4, 2019
ਸ਼੍ਰੀ ਗੁਰੂ ਨਾਨਕ ਦੇਵ ਜੀ ਭਾਗ-1 (SRI GURU NANAK DEV JI PART-1)
ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ। ਆਪ ਜੀ ਦਾ ਜਨਮ ਰਾਏ ਭੋਇ ਦੀ ਤਲਵੰਡੀ ਜ਼ਿਲੇ ਸ਼ੇਖੂਪੁਰਾ ਵਿਖੇ ਹੋਇਆ ਸੀ, ਜਿਸਨੂੰ ਹੁਣ ਸ਼੍ਰੀ ਨਨਕਾਣਾ ਸਾਹਿਬ ਵਜੋਂ ਜਾਣਿਆ ਜਾਂਦਾ ਹੈ, ਇਹ ਪਾਕਿਸਤਾਨ ਵਿਚ ਸਥਿਤ ਹੈ। ਗੁਰੂ ਜੀ ਦਾ ਜਨਮ ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ੧੪੬੯ ਈਸਵੀ ਵਿਚ ਹੋਇਆ ਸੀ।
ਗੁਰੂ ਜੀ ਦੇ ਪਿਤਾ ਜੀ ਦਾ ਨਾਂਅ ਮਹਿਤਾ ਕਾਲੂ ਜੀ ਅਤੇ ਮਾਤਾ ਜੀ ਦਾ ਨਾਂਅ ਮਾਤਾ ਤ੍ਰਿਪਤਾ ਜੀ ਸੀ। ਗੁਰੂ ਜੀ ਦੀ ਭੈਣ ਦਾ ਨਾਂਅ ਬੀਬੀ ਨਾਨਕੀ ਜੀ ਸੀ। ਗੁਰੂ ਜੀ ਦਾ ਵਿਆਹ ਬੀਬੀ ਸੁਲੱਖਣੀ ਜੀ ਨਾਲ ਹੋਇਆ ਸੀ। ਆਪ ਜੀ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ,ਜਿਹਨਾਂ ਦੇ ਨਾਂਅ ਸ਼੍ਰੀ ਚੰਦ ਅਤੇ ਲਖਮੀ ਦਾਸ ਸੀ।
ਗੁਰੂ ਜੀ ਦੇ ਕੁਝ ਵੱਡਾ ਹੋਣ ਤੇ ਪਿਤਾ ਮਹਿਤਾ ਕਾਲੂ ਜੀ ਨੇ ਇਹ ਸੋਚ ਕੇ ਆਪ ਜੀ ਨੂੰ ੨੦ ਰੁਪਏ ਦੇ ਕੇ ਕੋਈ ਸੌਦਾ ਸ਼ਹਿਰੋ ਲੈਣ ਲਈ ਭੇਜਿਆ ਕਿ ਪਿੰਡ ਆਕੇ ਉਸ ਸੌਦੇ ਨੂੰ ਮਹਿੰਗੇ ਮੁੱਲ ਵੇਚ ਕੇ ਮੁਨਾਫ਼ਾ ਕੀਤਾ ਜਾ ਸਕੇ ਅਤੇ ਨਾਨਕ ਜੀ ਨੂੰ ਦੁਨੀਆਦਾਰੀ ਦੇ ਕਿੱਤੇ ਤੇ ਲਾਇਆ ਜਾ ਸਕੇ। ਗੁਰੂ ਜੀ ਜਦੋਂ ਸ਼ਹਿਰੋ ਸੌਦਾ ਲੈਣ ਲਈ ਜਾ ਰਹੇ ਸਨ ਤਾਂ ਆਪ ਜੀ ਨੂੰ ਮੰਡੀ ਚੂਹੜਕਾਣਾ ਵਿਖੇ ਕੁਝ ਭੁੱਖੇ ਸਾਧੂ ਬੈਠੇ ਦਿਖਾਈ ਦਿਤੇ ,ਆਪ ਜੀ ਨੇ ੨੦ ਰੁਪਏ ਦਾ ਰਸਦ ਪਾਣੀ ਲਿਆ ਕੇ ਅਤੇ ਆਪ ਤਿਆਰ ਕਰਕੇ ਭੁੱਖੇ ਸਾਧੂਆਂ ਨੂੰ ਭੋਜਨ ਕਰਵਾਇਆ। ਜਦੋਂ ਗੁਰੂ ਜੀ ਖਾਲੀ ਹੱਥ ਘਰ ਪਹੁੰਚੇ ਤਾਂ ਪਿਤਾ ਮਹਿਤਾ ਕਾਲੂ ਜੀ ਨੇ ਸੌਦੇ ਬਾਰੇ ਪੁੱਛਿਆ ਤਾਂ ਗੁਰੂ ਜੀ ਨੇ ਭੁੱਖੇ ਸਾਧੂਆਂ ਨੂੰ ਖਾਣਾ ਖਵਾਉਣ ਦੀ ਗੱਲ ਦੱਸੀ ਅਤੇ ਕਿਹਾ ਕਿ ਮੈਨੂੰ ਭੁੱਖੇ ਸਾਧੂਆਂ ਨੂੰ ਖਾਣਾ ਖਵਾਉਣ ਤੋਂ ਜ਼ਿਆਦਾ ਸੱਚਾ ਹੋਰ ਕੋਈ ਸੌਦਾ ਨਹੀਂ ਜਾਪਿਆ , ਜਦੋਂ ਪਿਤਾ ਜੀ ਨਾਨਕ ਜੀ ਨੂੰ ਗੁੱਸੇ ਹੋਣ ਲੱਗੇ ਤਾਂ ਭੈਣ ਨਾਨਕ ਜੀ ਨੇ ਪਿਤਾ ਜੀ ਨੂੰ ਅਜਿਹਾ ਕਰਨੋ ਰੋਕਿਆ ਅਤੇ ਗੁਰੂ ਜੀ ਨੂੰ ਆਪਣੇ ਕੋਲ ਸੁਲਤਾਨਪੁਰ ਲੋਧੀ ਵਿਖੇ ਲੈ ਆਏ। ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਬੀਬੀ ਨਾਨਕੀ ਜੀ ਦਾ ਵਿਆਹ ਸੁਲਤਾਨਪੁਰ ਲੋਧੀ ਵਿਖੇ ਭਾਈ ਜੈ ਰਾਮ ਜੀ ਨਾਲ ਹੋਇਆ ਸੀ। ਭਾਈ ਜੈ ਰਾਮ ਜੀ ਉਥੇ ਨਵਾਬ ਦੌਲਤ ਖਾਨ ਲੋਧੀ ਦੇ ਮੋਦੀਖਾਨੇ ਵਿਚ ਕੰਮ ਕਰਦੇ ਸਨ।
ਇਸ ਤੋਂ ਅੱਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਭਾਗ-2 ਵਿੱਚ ਪੜ੍ਹੋ ਜੀ, ਭਾਗ-2 ਜਲਦੀ ਹੀ ਲਿਖਿਆਂ ਜਾ ਰਿਹਾ ਜੀ।
Subscribe to:
Post Comments
(
Atom
)
No comments :
Post a Comment