Saturday, June 8, 2019
ਸ਼੍ਰੀ ਗੁਰੂ ਅੰਗਦ ਦੇਵ ਜੀ (SRI GURU ANGAD DEV JI)
ਸ਼੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਹੋਏ ਹਨ। ਗੁਰੂ ਸਾਹਿਬ ਦਾ ਪਹਿਲਾਂ ਨਾਂਅ ਭਾਈ ਲਹਿਣਾ ਜੀ ਸੀ।
ਭਾਈ ਲਹਿਣਾ ਜੀ ਦਾ ਜਨਮ ਪਿੰਡ ਮੱਤੇ ਦੀ ਸਰਾਂ ਵਿਖੇ ਹੋਇਆ, ਆਪ ਜੀ ਦੇ ਪਿਤਾ ਭਾਈ ਫੇਰੂ ਜੀ ਫਿਰੋਜ਼ਪੁਰ ਦੇ ਹਾਕਮ ਪਾਸ ਕੰਮ ਕਰਦੇ ਸਨ। ਆਪ ਜੀ ਦਾ ਜਨਮ 31 ਮਾਰਚ 1504 ਈਸਵੀ ਨੂੰ ਹੋਇਆ ਸੀ।
ਭਾਈ ਲਹਿਣਾ ਜੀ ਦਾ ਵਿਆਹ ਸੰਨ 1519 ਈਸਵੀ ਨੂੰ ਪਿੰਡ ਖਡੂਰ ਦੇ ਰਹਿਣ ਵਾਲੇ ਦੇਵੀ ਚੰਦ ਦੀ ਪੁੱਤਰੀ ਬੀਬੀ ਖੀਵੀ ਜੀ ਨਾਲ ਹੋਇਆ।
ਭਾਈ ਲਹਿਣਾ ਜੀ ਦੇ ਪਿਤਾ ਭਾਈ ਫੇਰੂ ਜੀ ਵੈਸ਼ਨੋ ਮਾਤਾ ਦੇ ਬਹੁਤ ਵੱਡੇ ਭਗਤ ਸਨ, ਹਰ ਸਾਲ ਉਹ ਆਪਣੇ ਪਿੰਡ ਦੇ ਲੋਕਾਂ ਦਾ ਜੱਥਾ ਲੈਕੇ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾਇਆ ਕਰਦੇ ਸਨ। ਆਪਣੇ ਪਿਤਾ ਜੀ ਦੀ ਤਰ੍ਹਾਂ ਭਾਈ ਲਹਿਣਾ ਜੀ ਵੀ ਹਰ ਸਾਲ ਵੈਸ਼ਨੋ ਮਾਤਾ ਦੇ ਦਰਸ਼ਨਾਂ ਲਈ ਜਾਣ ਲੱਗੇ। ਉਹਨੀ ਦਿਨੀ ਭਾਈ ਲਹਿਣਾ ਜੀ ਨੇ ਗੁਰੂ ਘਰ ਦੇ ਇੱਕ ਸ਼ਰਧਾਲੂ ਭਾਈ ਜੋਧ ਜੀ ਪਾਸੋ ਗੁਰਬਾਣੀ ਸੁਣੀ, ਜਿਹੜੀ ਉਹਨਾਂ ਦੇ ਦਿਲ ਦਿਮਾਗ ਤੇ ਅਸਰ ਕਰ ਗਈ, ਹੁਣ ਤੱਕ ਉਹਨਾਂ ਨੇ ਮਾਤਾ ਦੀਆਂ ਭੇਟਾਂ ਹੀ ਸੁਣੀਆਂ ਅਤੇ ਗਾਈਆਂ ਸਨ। ਉਹਨਾਂ ਨੇ ਭਾਈ ਜੋਧ ਜੀ ਨੂੰ ਪੁੱਛਿਆ ਕਿ ਉਹ ਇਹ ਕਿਸ ਚੀਜ਼ ਦਾ ਗੁਣਗਾਨ ਕਰ ਰਹੇ ਹਨ, ਉਹਨਾਂ ਨੇ ਤਾਂ ਇਹ ਅੱਜ ਤੱਕ ਨਹੀਂ ਸੁਣਿਆ, ਤਾਂ ਭਾਈ ਜੋਧ ਜੀ ਨੇ ਦੱਸਿਆ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਰੱਬੀ ਬਾਣੀ ਹੈ। ਭਾਈ ਲਹਿਣਾ ਜੀ ਨੇ
ਭਾਈ ਲਹਿਣਾ ਜੀ ਦਾ ਜਨਮ ਪਿੰਡ ਮੱਤੇ ਦੀ ਸਰਾਂ ਵਿਖੇ ਹੋਇਆ, ਆਪ ਜੀ ਦੇ ਪਿਤਾ ਭਾਈ ਫੇਰੂ ਜੀ ਫਿਰੋਜ਼ਪੁਰ ਦੇ ਹਾਕਮ ਪਾਸ ਕੰਮ ਕਰਦੇ ਸਨ। ਆਪ ਜੀ ਦਾ ਜਨਮ 31 ਮਾਰਚ 1504 ਈਸਵੀ ਨੂੰ ਹੋਇਆ ਸੀ।
ਭਾਈ ਲਹਿਣਾ ਜੀ ਦਾ ਵਿਆਹ ਸੰਨ 1519 ਈਸਵੀ ਨੂੰ ਪਿੰਡ ਖਡੂਰ ਦੇ ਰਹਿਣ ਵਾਲੇ ਦੇਵੀ ਚੰਦ ਦੀ ਪੁੱਤਰੀ ਬੀਬੀ ਖੀਵੀ ਜੀ ਨਾਲ ਹੋਇਆ।
ਭਾਈ ਲਹਿਣਾ ਜੀ ਦੇ ਪਿਤਾ ਭਾਈ ਫੇਰੂ ਜੀ ਵੈਸ਼ਨੋ ਮਾਤਾ ਦੇ ਬਹੁਤ ਵੱਡੇ ਭਗਤ ਸਨ, ਹਰ ਸਾਲ ਉਹ ਆਪਣੇ ਪਿੰਡ ਦੇ ਲੋਕਾਂ ਦਾ ਜੱਥਾ ਲੈਕੇ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾਇਆ ਕਰਦੇ ਸਨ। ਆਪਣੇ ਪਿਤਾ ਜੀ ਦੀ ਤਰ੍ਹਾਂ ਭਾਈ ਲਹਿਣਾ ਜੀ ਵੀ ਹਰ ਸਾਲ ਵੈਸ਼ਨੋ ਮਾਤਾ ਦੇ ਦਰਸ਼ਨਾਂ ਲਈ ਜਾਣ ਲੱਗੇ। ਉਹਨੀ ਦਿਨੀ ਭਾਈ ਲਹਿਣਾ ਜੀ ਨੇ ਗੁਰੂ ਘਰ ਦੇ ਇੱਕ ਸ਼ਰਧਾਲੂ ਭਾਈ ਜੋਧ ਜੀ ਪਾਸੋ ਗੁਰਬਾਣੀ ਸੁਣੀ, ਜਿਹੜੀ ਉਹਨਾਂ ਦੇ ਦਿਲ ਦਿਮਾਗ ਤੇ ਅਸਰ ਕਰ ਗਈ, ਹੁਣ ਤੱਕ ਉਹਨਾਂ ਨੇ ਮਾਤਾ ਦੀਆਂ ਭੇਟਾਂ ਹੀ ਸੁਣੀਆਂ ਅਤੇ ਗਾਈਆਂ ਸਨ। ਉਹਨਾਂ ਨੇ ਭਾਈ ਜੋਧ ਜੀ ਨੂੰ ਪੁੱਛਿਆ ਕਿ ਉਹ ਇਹ ਕਿਸ ਚੀਜ਼ ਦਾ ਗੁਣਗਾਨ ਕਰ ਰਹੇ ਹਨ, ਉਹਨਾਂ ਨੇ ਤਾਂ ਇਹ ਅੱਜ ਤੱਕ ਨਹੀਂ ਸੁਣਿਆ, ਤਾਂ ਭਾਈ ਜੋਧ ਜੀ ਨੇ ਦੱਸਿਆ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਰੱਬੀ ਬਾਣੀ ਹੈ। ਭਾਈ ਲਹਿਣਾ ਜੀ ਨੇ
Wednesday, June 5, 2019
ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮੁੱਖ ਕਾਰਣ (SRI GURU ARJAN DEV JI DI SHAHEEDI DE MUKH KARAN)
ਸਿੱਖ ਧਰਮ ਦੇ ਵਧ ਰਹੇ ਪ੍ਰਚਾਰ ਦੀ ਲਹਿਰ ਨੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਸਿੱਖ ਧਰਮ ਗ੍ਰਹਿਣ ਕਰਨ ਲਈ ਪ੍ਰੇਰਿਆ i ਬਹੁਤ ਸਾਰੇ ਮੁਸਲਮਾਨ ਸਿੱਖ ਬਣੇ i ਇਹ ਗੱਲ ਸੱਤਾ ਤੇ ਕਾਬਿਜ਼ ਮੁਸਲਿਮ ਕੌਮ ਲਈ ਚੁਭਵੀਂ ਸੀ i ਸ਼ੇਖ ਅਹਿਮਦ ਸਰਹੰਦੀ ਤੇ ਸ਼ੇਖ ਫ਼ਰੀਦ ਬੁਖਾਰੀ ਵਰਗੇ ਜਨੂੰਨੀ ਮੁਸਲਮਾਨਾਂ ਨੇ ਮੁਗਲ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨੇ ਆਰੰਭ ਕੀਤੇ ਕਿ ਸਿੱਖੀ ਦੀ ਇਸ ਲਹਿਰ ਨੂੰ ਖ਼ਤਮ ਕਰਨਾ ਚਾਹੀਦਾ ਹੈ i ਇੱਧਰ ਪ੍ਰਿਥੀ ਚੰਦ ਨੇ ਵੀ ਮਹੇਸ਼ ਦਾਸ(ਬੀਰਬਲ) ਨਾਲ ਗੰਢ ਤੁੱਪ ਕਰਕੇ ਗੁਰਗੱਦੀ ਵਿਰੁੱਧ ਮੁਗ਼ਲ ਦਰਬਾਰੀਆਂ ਅਤੇ ਕੱਟੜ ਮੁਸਲਮਾਨਾਂ ਕੋਲ ਸਿੱਖੀ ਵਿਰੁੱਧ ਨਫਰਤ ਭਰਨੀ ਸ਼ੁਰੂ ਕਰ ਦਿੱਤੀ, ਪ੍ਰਿਥੀ ਚੰਦ ਨੇ ਗੁਰੂ ਸਾਹਿਬ ਜੀ ਦਾ ਜਿਥੋਂ ਤੱਕ ਉਸਦੀ ਪਹੁੰਚ ਸੀ ਵਿਰੋਧ ਕੀਤਾ। ਗੁਰੂ ਸਾਹਿਬ ਦੇ ਸ਼੍ਰੀ ਦਰਬਾਰ ਸਾਹਿਬ ਬਣਾਉਣ ਦੀ ਈਰਖਾ ਵਿੱਚ ਅੰਨੇ ਹੋਏ ਪ੍ਰਿਥੀ ਚੰਦ ਨੇ ਹੇਹਰ ਪਿੰਡ ਵਿੱਚ ਸਰੋਵਰ ਦੇ ਵਿਚਕਾਰ ਡੇਰਾ ਬਣਵਾਇਆ, ਅਤੇ ਉਸ ਡੇਰੇ ਦਾ ਨਾਂਅ ਦੁਖ ਨਿਵਾਰਨ ਰੱਖਿਆ, ਪਰ ਉਸਦਾ ਇਹ ਪਾਖੰਡ ਵੀ ਅਸਫਲ ਰਿਹਾ।
ਕੱਟੜ ਅਤੇ ਉੱਚੀ ਜਾਤ ਦੇ ਹਿੰਦੂਆਂ ਨੇ ਵੀ ਮਹੇਸ਼ ਦਾਸ ਬ੍ਰਾਹਮਣ (ਬੀਰਬਲ) ਰਾਹੀ ਆਪਣਾ ਵਿਰੋਧ ਜਾਰੀ ਰੱਖਿਆ। ਮਹੇਸ਼ ਦਾਸ ਮੁਗ਼ਲ ਬਾਦਸ਼ਾਹ ਅਕਬਰ ਦਾ ਵਜ਼ੀਰ ਸੀ।ਬੀਰਬਲ ਨੇ ਕਈ ਵਾਰ ਅਕਬਰ ਨੂੰ ਇਹ ਯਕੀਨ ਦਵਾਉਣ ਦੀ ਅਸਫਲ ਕੋਸ਼ਿਸ਼ ਕੀਤੀ ਕਿ ਗੁਰੂ ਸਾਹਿਬ ਇਸਲਾਮ ਵਿਰੋਧੀ ਪ੍ਰਚਾਰ ਕਰ ਰਹੇ ਹਨ, ਪਰ ਅਕਬਰ ਨੇ ਬੀਰਬਲ ਦੀਆ ਗੱਲਾਂ ਨੂੰ ਅਣਗੋਲਿਆਂ ਕਰ ਦਿੱਤਾ, ਕਿਉ ਕਿ ਬਾਦਸ਼ਾਹ ਅਕਬਰ ਸਾਰੇ ਧਰਮਾਂ ਪ੍ਰਤੀ ਉਦਾਰਚਿਤ ਸੀ I ਪਰ ਬੀਰਬਲ ਨੇ ਮੁਗਲ ਦਰਬਾਰੀਆਂ ਅਤੇ ਕੱਟੜ ਮੁਸਲਮਾਨਾਂ ਵਿੱਚ ਸਿੱਖੀ ਪ੍ਰਤੀ ਜ਼ਹਿਰ ਉਗਲਣ ਦਾ ਕੰਮ ਜਾਰੀ ਰੱਖਿਆ।
ਚੰਦੂ ਸ਼ਾਹ ਆਪਣੀ ਧੀ ਦਾ ਵਿਆਹ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ ਬ੍ਰਾਹਮਣਾ ਨੂੰ ਆਪਣੀ ਧੀ ਲਈ ਯੋਗ ਵਰ ਲੱਭਣ ਦਾ ਕੰਮ ਸੌਂਪਿਆ, ਬ੍ਰਾਹਮਣਾ ਨੇ ਗੁਰੂ ਅਰਜਨ ਦੇਵ ਜੀ ਦੇ ਪੁੱਤਰ (ਗੁਰੂ) ਹਰਗੋਬਿੰਦ ਜੀ ਦੀ ਵਰ ਵਜੋਂ ਦੱਸ ਪਾਈ, ਚੰਦੂ ਸ਼ਾਹ ਅੰਦਰੋਂ ਤਾਂ ਇਹ ਸੁਣ ਕੇ ਖੁਸ਼ ਹੋਇਆ ਕਿ ਪਰ ਬਾਹਰੋਂ ਆਪਣਾ ਰੋਹਬ ਦਿਖਾਉਣ ਲਈ ਬੋਲਿਆ ਕਿ ਉਹ ਤਾਂ ਮੇਰੇ ਬਰਾਬਰ ਦੇ ਨਹੀਂ ਹਨ, ਅਤੇ ਹੋਰ ਵੀ ਬਹੁਤ ਕੁਝ ਗੁਰੂ ਸਾਹਿਬ ਬਾਰੇ ਬੁਰਾ ਭਲਾ ਬੋਲਿਆ, ਸਿੱਖ ਸੰਗਤਾਂ ਚੰਦੂ ਦੇ ਸੁਭਾਅ ਤੋਂ ਪਹਿਲਾ ਹੀ ਜਾਣੂ ਸਨ, ਇਸ ਲਈ ਉਹਨਾਂ ਨੇ ਗੁਰੂ ਸਾਹਿਬ ਨਾਲ ਵਿਚਾਰ ਚਰਚਾ ਕੀਤੀ I ਸਿੱਖ ਸੰਗਤਾਂ ਦੀ ਗੱਲ ਮੰਨ ਕੇ ਗੁਰੂ ਸਾਹਿਬ ਨੇ ਰਿਸ਼ਤੇ ਲਈ ਨਾਂਹ ਕਰ ਦਿੱਤੀ, ਇਸ ਨਾਲ ਚੰਦੂ ਸ਼ਾਹ ਬੁਰੇ ਤਰੀਕੇ ਨਾਲ ਜਲ ਗਿਆ, ਉਹ ਮੁਗਲ ਦਰਬਾਰ ਵਿੱਚ ਕਿਸੇ ਛੋਟੇ ਜਿਹੇ ਅਹੁਦੇ ਤੇ ਨੌਕਰ ਸੀ I ਇਸ ਲਈ ਜਿਥੋਂ ਤਕ ਉਸਦੀ ਪਹੁੰਚ ਸੀ ਉਸਨੇ ਗੁਰੂ ਸਾਹਿਬ ਬਾਰੇ ਦਰਬਾਰੀਆਂ ਨੂੰ ਬਹੁਤ ਭੜਕਾਇਆ I
ਗੁਰੂ ਸਾਹਿਬ ਦੀ ਸ਼ਹੀਦੀ ਵਿੱਚ ਸ਼ੇਖ ਅਹਿਮਦ ਸਰਹੰਦੀ ਦਾ ਵੀ ਵੱਡਾ ਹੱਥ ਸੀ, ਉਹ ਨਕਸ਼ਬੰਦੀ ਮੁਸਲਿਮ ਸਿਲਸਿਲੇ ਦਾ ਆਗੂ ਸੀ। ਉਹ ਸਾਰੇ ਭਾਰਤ ਵਿੱਚ ਇਸਲਾਮ ਦੀ ਬਾਦਸ਼ਾਹਤ ਦੇਖਣੀ ਚਾਹੁੰਦਾ ਸੀ, ਉਹ ਚਾਹੁੰਦਾ ਸੀ ਕਿ ਹਰੇਕ ਗੈਰ ਮੁਸਲਿਮ ਨੂੰ ਜਾਂ ਤਾਂ ਇਸਲਾਮ ਵਿੱਚ ਲਿਆਂਦਾ ਜਾਵੇ ਜਾਂ ਫਿਰ ਉਸਦਾ ਕਤਲ ਕਰ ਦਿੱਤਾ ਜਾਵੇ। ਅਕਬਰ ਬਾਦਸ਼ਾਹ ਦੀ ਸਰਬ ਧਰਮ ਸਾਂਝੀਵਾਲਤਾ ਦੀ ਨੀਤੀ ਨੂੰ ਉਹ ਇਸਲਾਮ ਵਿਰੋਧੀ ਸਮਝਦਾ ਸੀ I
ਅਕਬਰ ਬਾਦਸ਼ਾਹ ਦੀ ਮੌਤ ਤੋਂ ਬਾਅਦ ਜਹਾਂਗੀਰ ਮੁਗ਼ਲ ਸਮਰਾਟ ਬਣਿਆ, ਉਹ ਸਿਰਫ ਸੱਤਾ ਦਾ ਭੁੱਖਾ ਸੀ, ਸੱਤਾ ਦੇ ਲਾਲਚ ਵਿੱਚ 1591 ਈਸਵੀ ਵਿੱਚ ਉਸਨੇ ਆਪਣੇ ਪਿਤਾ ਅਕਬਰ ਨੂੰ ਵੀ ਜ਼ਹਿਰ ਦੇ ਕੇ ਮਾਰਨ ਦਾ ਯਤਨ ਕੀਤਾ ਸੀ, ਪਰ ਅਕਬਰ ਥੋੜੇ ਦਿਨ ਬਿਮਾਰ ਰਹਿ ਕੇ ਬਚ ਗਿਆ ਸੀ। ਉਸਦਾ ਇਸਲਾਮ ਨਾਲ ਕੋਈ ਲੈਣਾ ਦੇਣਾ ਨਹੀ ਸੀ। ਉਸਨੇ ਅਕਬਰ ਬਾਦਸ਼ਾਹ ਦੇ ਵਿਰੁੱਧ ਬਗਾਵਤ ਵੀ ਕੀਤੀ ਸੀ, ਪਰ ਉਹ ਅਸਫਲ ਰਿਹਾ ਸੀ। ਪਰ ਫਿਰ ਉਸਨੇ ਉਪਰਲੇ ਮਨੋਂ ਅਕਬਰ ਨਾਲ ਸਮਝੌਤਾ ਕਰ ਲਿਆ ਸੀ,ਤਾਂ ਕਿ ਮੁਗਲ ਸਲਤਨਤ ਦੀ ਗੱਦੀ ਦਾ ਵਾਰਿਸ ਬਣਿਆ ਰਹੇ I
ਜਦੋ ਗੁਰੂ ਸਾਹਿਬ ਭਾਈ ਗੁਰਦਾਸ ਜੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆਦਿ ਬੀੜ ਲਿਖਵਾ ਰਹੇ ਸਨ ਤਾਂ ਭਗਤ ਕਾਹਨਾ, ਸ਼ਾਹ ਹੁਸੈਨ, ਪੀਲੂ ਤੇ ਛੱਜੂ ਵੀ ਸ਼੍ਰੀ ਦਰਬਾਰ ਸਾਹਿਬ ਵਿਖੇ ਆਏ ਸਨ, ਉਹਨਾਂ ਦੀ ਦਿਲੀ ਮਨਸ਼ਾ ਸੀ ਕਿ ਉਹਨਾਂ ਦੀ ਕਾਵਿ ਰਚਨਾ ਵੀ ਗੁਰਬਾਣੀ ਵਿੱਚ ਸ਼ਾਮਿਲ ਹੋਵੇ। ਪਰ ਜਦੋ ਪੰਜਵੇਂ ਪਾਤਸ਼ਾਹ ਨੇ ਇਹਨਾਂ ਭਗਤਾਂ ਦੀ ਕਾਵਿ ਰਚਨਾ ਸੁਣੀ ਤਾਂ ਗੁਰੂ ਜੀ ਨੂੰ ਇਹਨਾਂ ਭਗਤਾਂ ਦੀ ਕਾਵਿ ਰਚਨਾ ਗੁਰਬਾਣੀ ਦੀ ਕਸਵੱਟੀ ਤੇ ਖਰੀ ਨਹੀ ਜਾਪੀ, ਤਾਂ ਨਤੀਜੇ ਵਜੋਂ ਗੁਰੂ ਸਾਹਿਬ ਨੇ ਇਹਨਾਂ ਭਗਤਾਂ ਦੀ ਕਾਵਿ ਰਚਨਾ ਨੂੰ ਆਦਿ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਇਹ ਭਗਤ ਬਹੁਤ ਗੁੱਸੇ ਹੋਏ, ਅਤੇ ਗੁਰੂ ਘਰ ਨਾਲ ਈਰਖਾ ਕਰਨ ਲੱਗੇ। ਭਗਤ ਕਾਹਨਾ ਤਾਂ ਚੰਦੂ ਸ਼ਾਹ ਦਾ ਰਿਸ਼ਤੇਦਾਰ ਵੀ ਸੀ।
ਸਖੀ ਸਰਵਰੀਆਂ ਦਾ ਵੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਕਾਫੀ ਜ਼ੋਰ ਸੀ, ਜਦੋ ਗੁਰੂ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਕਾਰਜ ਨੂੰ ਤੇਜ਼ ਕੀਤਾ ਤਾ ਇਹਨਾਂ ਨੂੰ ਵੀ ਆਪਣੀ ਜ਼ਮੀਨ ਖਿਸਕਦੀ ਨਜ਼ਰ ਆਉਣ ਲੱਗੀ i ਇਸ ਲਈ ਇਹਨਾਂ ਨੇ ਗੁਰੂਘਰ ਦਾ ਪੁਰਜ਼ੋਰ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ i ਉਸ ਸਮੇ ਤਕ ਬਹੁਤ ਸਾਰੇ ਹਿੰਦੂ ਲੋਕ ਵੀ ਸਾਖੀ ਸਰਵਰ ਦੇ ਚੇਲੇ ਬਣ ਚੁਕੇ ਸਨ ਅਤੇ ਸਰਵਰੀਏ ਅਖਵਾਉਦੇ ਸਨ i ਇਹ ਹਿੰਦੂ ਲੋਕ ਸ਼ੇਖ ਫੱਤੇ ਨੂੰ ਇੱਕ ਮਹਾਨ ਸ਼ਖਸ਼ੀਅਤ ਮੰਨਦੇ ਸਨ , ਅਤੇ ਨਵੀਂ ਸੂਈ ਗਾ ਮੱਝ ਦੇ ਦੁੱਧ ਨੂੰ ਘਰ ਵਰਤਣਾ ਸ਼ੁਰੂ ਕਰਨ ਤੋਂ ਪਹਿਲਾ ਖੀਰ ਰਿੰਨ ਕੇ ਸ਼ੇਖ ਫੱਤੇ ਦੇ ਡਾਰ ਤੇ ਭੇਂਟ ਕਰਦੇ ਸਨ i ਜਿਥੇ ਹੁਣ ਤਰਨਤਾਰਨ ਸ਼ਹਿਰ ਹੈ, ਉਥੋਂ ਚੜ੍ਹਦੇ ਵੱਲ ਪਿੰਡ ਪੱਖੋਕੇ ਵਿਚ ਇਹ ਗੱਦੀ ਹੈ i ਹਿੰਦੂ ਧਰਮ ਤੋਂ ਇਸਲਾਮ ਵਾਲੇ ਪਾਸੇ ਜਾਣ ਲਈ ਸਰਵਰੀਏ ਬਣਨਾ ਪਹਿਲੀ ਪੌੜੀ ਹੈ i ਹਿੰਦੂ ਜਨਤਾ ਨੂੰ ਇਸ ਦੇ ਅਸਰ ਤੋਂ ਬਚਾਉਣ ਲਈ ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਕਰਤਾਰਪੁਰ ਰਾਵੀ ਤੋਂ ਖਡੂਰ ਲਿਆਂਦਾ ਗਿਆ ਸੀ i ਇਹ ਸਾਖੀ ਸਰਵਰੀਏ ਵੀ ਸਰਕਾਰ ਦਰਬਾਰੇ ਆਪਣੀ ਪਹੁੰਚ ਦਾ ਇਸਤੇਮਾਲ ਕਰਕੇ ਸਿੱਖ ਧਰਮ ਵਿਰੁੱਧ ਚਾਲਾਂ ਚਲਦੇ ਰਹਿੰਦੇ ਸਨ I
ਬਾਦਸ਼ਾਹ ਜਹਾਂਗੀਰ ਦਾ ਧਾਰਮਿਕ ਕੱਟੜਪੰਥੀ ਹੋਣਾ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਮੁੱਖ ਕਾਰਨ ਸੀ i ਉਪਰੋਕਤ ਸਾਰੇ ਵਿਅਕਤੀਆਂ ਨੇ ਜਦੋ ਜਹਾਂਗੀਰ ਦੇ ਕੰਨ ਭਰੇ ਤਾਂ ਜਹਾਂਗੀਰ ਵੀ ਸਿੱਖ ਧਰਮ ਦੀ ਪ੍ਰਚਾਰ ਲਹਿਰ ਨੂੰ ਇਸਲਾਮ ਲਈ ਖ਼ਤਰਾ ਸਮਝਣ ਲੱਗਿਆ ਅਤੇ ਉਸਨੇ ਪੰਜਵੇਂ ਪਾਤਸ਼ਾਹ ਨੂੰ ਗ੍ਰਿਫਤਾਰ ਕਰ ਲਿਆ ਅਤੇ ਲਾਹੌਰ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਅਤੇ ਸਿਰ ਵਿਚ ਰੇਤ ਪਾਕੇ ਸ਼ਹੀਦ ਕਰ ਦਿੱਤਾ i ਗੁਰੂ ਸਾਹਿਬ ਦੇ ਸਿਰ ਵਿਚ ਪਾਇਆ ਰੇਤਾ ਮੁਗ਼ਲ ਸਾਮਰਾਜ ਦੇ ਕਫ਼ਨ ਵਿਚ ਕਿੱਲ ਸਾਬਿਤ ਹੋਇਆ ਅਤੇ ਸਮਾਂ ਪਾਕੇ ਸਿੱਖਾਂ ਨੇ ਮੁਗ਼ਲ ਸਾਮਰਾਜ ਦੇ ਗੜ੍ਹ ਦਿਲੀ ਦੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਝੁੱਲਾ ਦਿੱਤਾ i ਸ਼੍ਰੀ ਗੁਰੂ ਅਰਜਨ ਦੇਵ ਦੇ ਸ਼ਹੀਦੀ ਅਸਥਾਨ ਤੇ ਲਾਹੌਰ ਵਿਖੇ ਗੁਰੂਦਵਾਰਾ ਡੇਹਰਾ ਸਾਹਿਬ ਪੰਜਵੀਂ ਪਾਤਸ਼ਾਹੀ ਬਣਿਆ ਹੋਇਆ ਹੈ i
ਸ਼੍ਰੀ ਗੁਰੂ ਅਰਜਨ ਦੇਵ ਜੀ ਭਾਗ-1 (SRI GURU ARJAN DEV JI PART-1)
ਸ਼੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਹਨ। ਗੁਰੂ ਸਾਹਿਬ ਦਾ ਜਨਮ ੧੫ ਅਪ੍ਰੈਲ ੧੫੬੩ ਈਸਵੀ ਨੂੰ ਗੋਇੰਦਵਾਲ ਵਿਖੇ ਹੋਇਆ ਸੀ I ਗੁਰੂ ਸਾਹਿਬ ਦੇ ਪਿਤਾ ਜੀ ਦਾ ਨਾਂਅ ਸ਼੍ਰੀ ਗੁਰੂ ਰਾਮਦਾਸ ਜੀ ਅਤੇ ਮਾਤਾ ਜੀ ਦਾ ਨਾਂਅ ਬੀਬੀ ਭਾਨੀ ਜੀ ਸੀ I ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਪਿੰਡ ਮਉ , ਤਹਿਸੀਲ ਫਿਲੌਰ ਦੇ ਨਿਵਾਸੀ ਭਾਈ ਸ਼੍ਰੀ ਕ੍ਰਿਸ਼ਨ ਚੰਦ ਜੀ ਦੀ ਸਪੁੱਤਰੀ ਬੀਬੀ ਗੰਗਾ ਜੀ ਨਾਲ ਹੋਈ ਸੀ i ਆਪ ਜੀ ਦੇ ਸਪੁੱਤਰ ਦਾ ਨਾਂਅ ਹਰਗੋਬਿੰਦ ਜੀ ਸੀ , ਜੋ ਬਾਅਦ ਵਿੱਚ ਸਿੱਖਾਂ ਦੇ ਛੇਵੇਂ ਗੁਰੂ ਸਾਹਿਬ ਬਣੇ i ਜਦੋ ਗੁਰੂ ਰਾਮਦਾਸ ਜੀ ਨੇ ਅਰਜਨ ਦੇਵ ਜੀ ਨੂੰ ਗੁਰਗੱਦੀ ਦਾ ਉਤਰਾ ਅਧਿਕਾਰੀ ਨਿਯੁਕਤ ਕੀਤਾ, ਤਾਂ ਇਸ ਨਾਲ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਤੇ ਮਹਾਦੇਵ ਨਾਰਾਜ਼ ਹੋ ਗਏ।
੧ ਸਤੰਬਰ ੧੫੮੧ ਈਸਵੀ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਜੋਤਿ ਜੋਤ ਸਮਾ ਗਏ I ਉਹਨਾਂ ਤੋਂ ਬਾਅਦ ਅਰਜਨ ਦੇਵ ਜੀ ਗੁਰਗੱਦੀ ਤੇ ਬੈਠੇ, ਉਹਨਾਂ ਦੇ ਵੱਡੇ ਭਰਾਵਾਂ ਪ੍ਰਿਥੀ ਚੰਦ ਅਤੇ ਮਹਾਂਦੇਵ ਨੇ ਹਰ ਸੰਭਵ ਤਰੀਕੇ ਨਾਲ ਵਿਰੋਧ ਕੀਤਾ, ਪਰ ਗੁਰੂ ਜੀ ਬਿਲਕੁਲ ਸ਼ਾਂਤ ਚਿੱਤ ਰਹੇ I ਸ਼੍ਰੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਵਿਖੇ ਸਰੋਵਰ ਦੀ ਖੁਦਾਈ ਕਰਵਾ ਗਏ ਸਨ, ਉਹਨਾਂ ਨੇ ਪੰਜਵੇਂ ਪਾਤਸ਼ਾਹ ਜੀ ਨੂੰ ਸਰੋਵਰ ਨੂੰ ਪੱਕਾ ਕਰਵਾਉਣ ਅਤੇ ਸਰੋਵਰ ਦੇ ਵਿਚਕਾਰ ਸ਼੍ਰੀ ਦਰਬਾਰ ਸਾਹਿਬ ਬਣਾਉਣ ਦੀ ਜਿੰਮੇਵਾਰੀ ਸੌਪੀ ਸੀ। ਸਾਹਿਬ ਨੇ ਅੰਮ੍ਰਿਤਸਰ ਵਿਖੇ ਸਰੋਵਰ ਨੂੰ ਪੱਕਾ ਕਰਨ ਦੀ ਸੇਵਾ ਸ਼ੁਰੂ ਕਾਰਵਾਈ ਅਤੇ ਸੰਗਤਾਂ ਨੂੰ ਦਸਵੰਧ ਦੇਣ ਦੀ ਪ੍ਰੇਰਨਾ ਕੀਤੀ i ਅਮ੍ਰਿਤਸਰ ਦਾ ਸਰੋਵਰ ੧੫੮੮ ਈਸਵੀ ਵਿੱਚ ਪੂਰਨ ਰੂਪ ਨਾਲ ਤਿਆਰ ਹੋ ਗਿਆ i ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਦੇ ਵਿਚਕਾਰ ਸ਼੍ਰੀ ਦਰਬਾਰ ਸਾਹਿਬ ਦੀ ਨੀਂਹ ਸਾਈ ਮੀਆਂ ਮੀਰ ਜੀ ਪਾਸੋ ਰਖਵਾਈ i ਪ੍ਰਿਥੀ ਚੰਦ ਨੇ ਆਪਣੇ ਗਿਣੇ ਚੁਣੇ ਚੇਲਿਆ ਨਾਲ ਗੁਰੂ ਸਾਹਿਬ ਜੀ ਦਾ ਵਿਰੋਧ ਕਰਨਾ ਜਾਰੀ ਰੱਖਿਆ।
ਸ਼੍ਰੀ ਦਰਬਾਰ ਸਾਹਿਬ ਦੀ ਤਿਆਰੀ ਹੋਣ ਤੋਂ ਬਾਅਦ ਗੁਰੂ ਸਾਹਿਬ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਆਦਿ ਬੀੜ ਤਿਆਰ ਕਰਨ ਦਾ ਕੰਮ ਆਰੰਭ ਕਰਵਾਇਆ i ਉਹਨਾਂ ਤੋਂ ਪਹਿਲੇ ਗੁਰੂਆਂ ਤੇ ਭਗਤ ਦੀ ਸਾਰੀ ਬਾਣੀ ਗੁਰੂ ਸਾਹਿਬ ਕੋਲ ਮੌਜੂਦ ਸੀ ਜੋ ਉਹਨਾਂ ਨੂੰ ਚੌਥੇ ਪਾਤਸ਼ਾਹ ਨੇ ਦਿਤੀ ਸੀ i ਸ਼੍ਰੀ ਗੁਰੂ ਗਰੰਥ ਸਾਹਿਬ ਦੀ ਲਿਖਾਈ ਦੀ ਜ਼ਿਮੇਵਾਰੀ ਉਹਨਾਂ ਭਾਈ ਗੁਰਦਾਸ ਜੀ ਨੂੰ ਸੌਪੀ , ਭਾਈ ਗੁਰਦਾਸ ਜੀ ਨੇ ਅੰਮ੍ਰਿਤ ਸਰੋਵਰ ਦੇ ਕੰਢੇ ਬੈਠ ਕੇ ਬਾਣੀ ਦੀ ਲਿਖਾਈ ਦਾ ਕੰਮ ਸ਼ੁਰੂ ਕੀਤਾ i ਸ਼੍ਰੀ ਗੁਰੂ ਗਰੰਥ ਸਾਹਿਬ ਦੀ ਆਦਿ ਬੀੜ ਦਾ ਪ੍ਰਕਾਸ਼ ੧੬੦੪ ਈਸਵੀ ਵਿੱਚ ਸ਼੍ਰੀ ਦਰਬਾਰ ਸਾਹਿਬ ਵਿਖੇ ਕਰ ਦਿੱਤਾ ਗਿਆ , ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ ਗਿਆ।
ਇਸ ਤੋਂ ਅੱਗੇ ਸ਼੍ਰੀ ਗੁਰੂ ਅਰਜਨ ਦੇਵ ਜੀ ਭਾਗ-2 ਵਿੱਚ ਪੜ੍ਹੋ ਜੀ, ਭਾਗ-2 ਜਲਦੀ ਹੀ ਲਿਖਿਆ ਜਾਵੇਗਾ ਜੀ।
ਇਸ ਤੋਂ ਅੱਗੇ ਸ਼੍ਰੀ ਗੁਰੂ ਅਰਜਨ ਦੇਵ ਜੀ ਭਾਗ-2 ਵਿੱਚ ਪੜ੍ਹੋ ਜੀ, ਭਾਗ-2 ਜਲਦੀ ਹੀ ਲਿਖਿਆ ਜਾਵੇਗਾ ਜੀ।
Tuesday, June 4, 2019
ਸ਼੍ਰੀ ਗੁਰੂ ਨਾਨਕ ਦੇਵ ਜੀ ਭਾਗ-1 (SRI GURU NANAK DEV JI PART-1)
ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ। ਆਪ ਜੀ ਦਾ ਜਨਮ ਰਾਏ ਭੋਇ ਦੀ ਤਲਵੰਡੀ ਜ਼ਿਲੇ ਸ਼ੇਖੂਪੁਰਾ ਵਿਖੇ ਹੋਇਆ ਸੀ, ਜਿਸਨੂੰ ਹੁਣ ਸ਼੍ਰੀ ਨਨਕਾਣਾ ਸਾਹਿਬ ਵਜੋਂ ਜਾਣਿਆ ਜਾਂਦਾ ਹੈ, ਇਹ ਪਾਕਿਸਤਾਨ ਵਿਚ ਸਥਿਤ ਹੈ। ਗੁਰੂ ਜੀ ਦਾ ਜਨਮ ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ੧੪੬੯ ਈਸਵੀ ਵਿਚ ਹੋਇਆ ਸੀ।
ਗੁਰੂ ਜੀ ਦੇ ਪਿਤਾ ਜੀ ਦਾ ਨਾਂਅ ਮਹਿਤਾ ਕਾਲੂ ਜੀ ਅਤੇ ਮਾਤਾ ਜੀ ਦਾ ਨਾਂਅ ਮਾਤਾ ਤ੍ਰਿਪਤਾ ਜੀ ਸੀ। ਗੁਰੂ ਜੀ ਦੀ ਭੈਣ ਦਾ ਨਾਂਅ ਬੀਬੀ ਨਾਨਕੀ ਜੀ ਸੀ। ਗੁਰੂ ਜੀ ਦਾ ਵਿਆਹ ਬੀਬੀ ਸੁਲੱਖਣੀ ਜੀ ਨਾਲ ਹੋਇਆ ਸੀ। ਆਪ ਜੀ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ,ਜਿਹਨਾਂ ਦੇ ਨਾਂਅ ਸ਼੍ਰੀ ਚੰਦ ਅਤੇ ਲਖਮੀ ਦਾਸ ਸੀ।
ਗੁਰੂ ਜੀ ਦੇ ਕੁਝ ਵੱਡਾ ਹੋਣ ਤੇ ਪਿਤਾ ਮਹਿਤਾ ਕਾਲੂ ਜੀ ਨੇ ਇਹ ਸੋਚ ਕੇ ਆਪ ਜੀ ਨੂੰ ੨੦ ਰੁਪਏ ਦੇ ਕੇ ਕੋਈ ਸੌਦਾ ਸ਼ਹਿਰੋ ਲੈਣ ਲਈ ਭੇਜਿਆ ਕਿ ਪਿੰਡ ਆਕੇ ਉਸ ਸੌਦੇ ਨੂੰ ਮਹਿੰਗੇ ਮੁੱਲ ਵੇਚ ਕੇ ਮੁਨਾਫ਼ਾ ਕੀਤਾ ਜਾ ਸਕੇ ਅਤੇ ਨਾਨਕ ਜੀ ਨੂੰ ਦੁਨੀਆਦਾਰੀ ਦੇ ਕਿੱਤੇ ਤੇ ਲਾਇਆ ਜਾ ਸਕੇ। ਗੁਰੂ ਜੀ ਜਦੋਂ ਸ਼ਹਿਰੋ ਸੌਦਾ ਲੈਣ ਲਈ ਜਾ ਰਹੇ ਸਨ ਤਾਂ ਆਪ ਜੀ ਨੂੰ ਮੰਡੀ ਚੂਹੜਕਾਣਾ ਵਿਖੇ ਕੁਝ ਭੁੱਖੇ ਸਾਧੂ ਬੈਠੇ ਦਿਖਾਈ ਦਿਤੇ ,ਆਪ ਜੀ ਨੇ ੨੦ ਰੁਪਏ ਦਾ ਰਸਦ ਪਾਣੀ ਲਿਆ ਕੇ ਅਤੇ ਆਪ ਤਿਆਰ ਕਰਕੇ ਭੁੱਖੇ ਸਾਧੂਆਂ ਨੂੰ ਭੋਜਨ ਕਰਵਾਇਆ। ਜਦੋਂ ਗੁਰੂ ਜੀ ਖਾਲੀ ਹੱਥ ਘਰ ਪਹੁੰਚੇ ਤਾਂ ਪਿਤਾ ਮਹਿਤਾ ਕਾਲੂ ਜੀ ਨੇ ਸੌਦੇ ਬਾਰੇ ਪੁੱਛਿਆ ਤਾਂ ਗੁਰੂ ਜੀ ਨੇ ਭੁੱਖੇ ਸਾਧੂਆਂ ਨੂੰ ਖਾਣਾ ਖਵਾਉਣ ਦੀ ਗੱਲ ਦੱਸੀ ਅਤੇ ਕਿਹਾ ਕਿ ਮੈਨੂੰ ਭੁੱਖੇ ਸਾਧੂਆਂ ਨੂੰ ਖਾਣਾ ਖਵਾਉਣ ਤੋਂ ਜ਼ਿਆਦਾ ਸੱਚਾ ਹੋਰ ਕੋਈ ਸੌਦਾ ਨਹੀਂ ਜਾਪਿਆ , ਜਦੋਂ ਪਿਤਾ ਜੀ ਨਾਨਕ ਜੀ ਨੂੰ ਗੁੱਸੇ ਹੋਣ ਲੱਗੇ ਤਾਂ ਭੈਣ ਨਾਨਕ ਜੀ ਨੇ ਪਿਤਾ ਜੀ ਨੂੰ ਅਜਿਹਾ ਕਰਨੋ ਰੋਕਿਆ ਅਤੇ ਗੁਰੂ ਜੀ ਨੂੰ ਆਪਣੇ ਕੋਲ ਸੁਲਤਾਨਪੁਰ ਲੋਧੀ ਵਿਖੇ ਲੈ ਆਏ। ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਬੀਬੀ ਨਾਨਕੀ ਜੀ ਦਾ ਵਿਆਹ ਸੁਲਤਾਨਪੁਰ ਲੋਧੀ ਵਿਖੇ ਭਾਈ ਜੈ ਰਾਮ ਜੀ ਨਾਲ ਹੋਇਆ ਸੀ। ਭਾਈ ਜੈ ਰਾਮ ਜੀ ਉਥੇ ਨਵਾਬ ਦੌਲਤ ਖਾਨ ਲੋਧੀ ਦੇ ਮੋਦੀਖਾਨੇ ਵਿਚ ਕੰਮ ਕਰਦੇ ਸਨ।
ਇਸ ਤੋਂ ਅੱਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਭਾਗ-2 ਵਿੱਚ ਪੜ੍ਹੋ ਜੀ, ਭਾਗ-2 ਜਲਦੀ ਹੀ ਲਿਖਿਆਂ ਜਾ ਰਿਹਾ ਜੀ।
Monday, June 3, 2019
ਸਿੱਖ ਧਰਮ ਬਾਰੇ ਮੁਢਲੀ ਜਾਣਕਾਰੀ (BASIC KNOWLEDGE ABOUT SIKHISM)
ਸਿੱਖ ਧਰਮ ਦੁਨੀਆਂ ਦਾ ਸਭ ਤੋਂ ਆਧੁਨਿਕ ਧਰਮ ਹੈ , ਸਿੱਖ ਧਰਮ ਦੀ ਨੀਂਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ। ਸਿੱਖ ਧਰਮ ਅੰਧਵਿਸ਼ਵਾਸ਼, ਪਾਖੰਡ ਦਾ ਜ਼ੋਰਦਾਰ ਤਰੀਕੇ ਨਾਲ ਵਿਰੋਧ ਕਰਦਾ ਹੈ। ਸਿੱਖ ਧਰਮ ਵਿੱਚ ਜ਼ੁਲਮ ਕਰਨਾ ਅਤੇ ਜ਼ੁਲਮ ਸਹਿਣਾ ਦੋਨਾਂ ਨੂੰ ਹੀ ਬੁਰਾ ਸਮਝਿਆ ਜਾਂਦਾ ਹੈ। ਸਿੱਖ ਧਰਮ ਦੇ ਪੈਰੋਕਾਰ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਹੀ ਆਖਰੀ ਗੁਰੂ ਦਾ ਦਰਜ ਦਿੰਦੇ ਹਨ , ਅਤੇ ਮੁਸ਼ਕਿਲ ਸਮੇ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਤੋਂ ਹੀ ਸੇਧ ਲੈਂਦੇ ਹਨ। ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋਤਿ ਜੋਤ ਸਮਾਉਣ ਤੋਂ ਪਹਿਲਾ ਸਿੱਖਾਂ ਨੂੰ ਸਭ ਸਿੱਖਾਂ ਨੂੰ ਹੁਕਮ ਕੀਤਾ ਕਿ ਉਹ ਹੁਣ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਹੀ ਗੁਰੂ ਦਾ ਦਰਜ ਦੇਣ , ਉਦੋਂ ਤੋਂ ਅਜੇ ਤਕ ਸਿੱਖ ਕੌਮ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਹੀ ਆਪਣਾ ਗੁਰੂ ਮੰਨਦੀ ਹੈ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਹਾਜ਼ਿਰ ਨਾਜ਼ਿਰ ਸਮਝ ਕੇ ਹੀ ਹਰੇਕ ਫੈਸਲਾ ਲੈਂਦੀ ਹੈ।
ਆਗਿਆ ਭਈ ਅਕਾਲ ਕਿ ਤਬੈ ਚਲਾਇਓ ਪੰਥ।।
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ।।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ੧੬੯੯ ਈਸਵੀ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਸਦੀਆਂ ਤੋਂ ਦੱਬੇ ਕੁਚਲੇ ਲੋਕਾਂ ਨੂੰ ਇਕੱਠੇ ਰਹਿਣ ਅਤੇ ਜ਼ੁਲਮ ਦਾ ਮੁਕਾਬਲਾ ਕਾਰਨ ਲਈ ਤਿਆਰ ਕੀਤਾ। ਖਾਲਸੇ ਦੀ ਸਾਜਨਾ ਤੋਂ ਪੂਰੇ ੧੦੦ ਸਾਲ ਬਾਅਦ ੧੭੯੯ ਵਿੱਚ ਸਿੱਖਾਂ ਨੇ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਗਵਾਈ ਹੇਠ ਲਾਹੌਰ ਨੂੰ ਜਿੱਤ ਕੇ ਮਜ਼ਬੂਤ ਸਿੱਖ ਰਾਜ ਦਾ ਝੰਡਾ ਬੁਲੰਦ ਕੀਤਾ।
ਸਿੱਖ ਗੁਰੂ ਸਾਹਿਬਾਂ ਦੇ ਨਾਂਅ ਇਸ ਪ੍ਰਕਾਰ ਹਨ:-
੧. ਸ਼੍ਰੀ ਗੁਰੂ ਨਾਨਕ ਦੇਵ ਜੀ
੨. ਸ਼੍ਰੀ ਗੁਰੂ ਅੰਗਦ ਦੇਵ ਜੀ
੩. ਸ਼੍ਰੀ ਗੁਰੂ ਅਮਰ ਦਾਸ ਜੀ
੪. ਸ਼੍ਰੀ ਗੁਰੂ ਰਾਮਦਾਸ ਜੀ
੫. ਸ਼੍ਰੀ ਗੁਰੂ ਅਰਜਨ ਦੇਵ ਜੀ
੬. ਸ਼੍ਰੀ ਗੁਰੂ ਹਰਗੋਬਿੰਦ ਜੀ
੭. ਸ਼੍ਰੀ ਗੁਰੂ ਹਰਰਾਇ ਜੀ
੮. ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ
੯. ਸ਼੍ਰੀ ਗੁਰੂ ਤੇਗ ਬਹਾਦਰ ਜੀ
੧੦. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
੧੧. ਸ਼੍ਰੀ ਗੁਰੂ ਗਰੰਥ ਸਾਹਿਬ ਜੀ
Subscribe to:
Posts
(
Atom
)